Friday, February 24, 2017

ਕੱਛੂ ਤੇ ਖਰਗੋਸ਼

ਕੱਛੂ ਤੇ ਖਰਗੋਸ਼ ਨੇ ਪੰਜ ਮੀਲ ਦੀ ਦੌੜ ਲਾ ਲਈ । ਪਤਾ ਈ ਸੀ ਖਰਗੋਸ਼ ਤੇਜ ਹੋਣ ਕਰਕੇ ਵਾਹਵਾ ਗਾਂਹ ਲੰਘ ਗਿਆ । ਤਿੰਨ ਕੁ ਮੀਲ ਤੇ ਜਾ ਖਰਗੋਸ਼ ਨੇ ਦੇਖਿਆ ਕਿ ਕੱਛੂ ਤਾਂ ਬਹੁਤ ਪਿੱਛੇ ਆ ਤੇ ਉਹਨੇ ਸਾਹਮਣੇ ਠੇਕੇ ਤੋਂ ਬੋਤਲ ਲਈ ਤੇ ਅਹਾਤੇ ਤੇ ਬਹਿ ਪੀਣ ਲੱਗ ਗਿਆ । ਦੋ ਤਿੰਨ ਪੈਗ ਪੀ ਲਏ ਤੇ ਸਾਹਮਣੇ ਕੱਛੂ ਤੁਰਿਆ ਆਵੇ । ਜਦੋਂ ਲੰਘਣ ਲੱਗਾ ਤੇ ਡੱਕੇ ਰੱਜੇ ਖਰਗੋਸ਼ ਨੇ ਅਵਾਜ ਮਾਰ ਲੀ ਆਜਾ ਲਾ ਲਾ ਦੋ ਘੁੱਟ । ਕੱਛੂ ਵੀ ਬਹਿ ਗਿਆ ਤੇ ਬੋਤਲ ਮੁੱਕਣ ਕੰਢੇ ਆਗੀ । ਬੱਸ ਫਿਰ ਕੀ ਸੀ ਪੈ ਗਈਆਂ ਜੱਫੀਆਂ । 
ਖਰਗੋਸ਼ ਕਹੇ ਓ ਕੱਛੂ ਮੇਰਿਆਂ ਭਰਾਵਾਂ ਤੋਂ ਵੀ ਵੱਧ ਲੈ ਮੈਂ ਕਿਤੇ ਹੁਣ ਭਰਾ ਤੋ ਜਿੱਤਣਾ । 
ਕੱਛੂ ਕਹੇ ਬੀ ਲੈ ਮੇਰਾ ਭਰਾ ਏਨਾ ਤੇਜ ਦੌੜਦਾ ਲੈ ਐਂ ਕਿਵੇ ਮੈਂ ਧੋਖੇ ਨਾਲ ਹਰਾ ਦਿਉਂ । ਮੈਂ ਯਾਰਮਾਰ ਨੀ ਕਰਨੀ । 
ਬੱਸ ਫਿਰ ਖੁਸ਼ੀ ਖੁਸ਼ੀ ਘਰ ਨੂੰ ਚਲੇ ਗਏ । 

ਸਿੱਖਿਆ :-  ਐਵੇਂ ਨਾ ਹਰ ਵੇਲੇ ਹਾਰਨ ਜਿੱਤਣ ਨੂੰ ਦੌੜਦੇ ਰਹੋ | ਕਦੀ ਕੱਠੇ ਬਹਿ ਕੇ ਵੇਖੋ ਜਿੰਦਗੀ ਦੀ ਕੱਛੂ ਖਰਗੋਸ਼ ਵਾਲੀ ਦੋੜ ਤੋਂ ਬਚਿਆ ਜਾ ਸਕਦਾ । 

😁😁😁😁😁😁😁😁😁

No comments:

Post a Comment